loading...

(575+) Punjabi Love Shayari | New Punjabi Shayari [2020]

Punjabi Love Shayari: Hello, guys welcome to Best Punjabi Status website. Today I Show you  Punjabi Love Shayari 2020. You can use this Punjabi Shayari in your Facebook or WhatsApp Account. Only You can see Punjabi Shayari on this post.

Punjabi Love Shayari
Punjabi Shayari
ਜੋ ਦਿਲ ਤੋ ਕਰਦਾ ਉਹਦਾ ਦਿਲ ਟੁੱਟਦਾ ਈਂ ਏ,
ਜਿਹਨੂੰ ਅਪਨਾ ਕਹੀਏ ਉਹ ਲੁੱਟਦਾ ਈਂ ਏ,
ਬਸ ਆਹੀ ਕੁਝ ਜਿੰਦਗੀ ਚੇ।
ਛੱਡ ਕੇ ਭਾਵੇ ਦੂਰ ਗਿਆ ਉਹ
ਐਨਾ ਚੇਤੇ ਕੀਤਾ ਸੁਪਨੇ ਵਿੱਚ ਉਹਨੇ ਆਉਣਾ ਈ ਏ ।
ਜੋ ਹਾਸੇ ਵੰਡਦਾ ਉਹਦੇ ਪੱਲੇ ਪੈਦੇ ਰੋਣੇ ਈ ਨੇ,
ਜਾਗ ਕੇ ਉਹਦੇ ਲਈ ਬੜੀਆ ਰਾਤਾ ਕੱਟੀਆ ਸਦਾ ਲਈ ਹੁਣ ਸੌਣਾਂ ਈ ਏ।
ਜਿੰਦਗੀ ਦੇ ਰਾਵਾ ਨੂੰ ਭੁੱਲ ਕੇ ਮੌਤ ਦੀਆ ਪੈੜਾ ਵੱਲ ਹੁਣ ਤੱਕਦੇ ਆ,
ਮਤਲਬੀ ਹੋਕੇ ਕੀ ਕਿਸੇ ਦੇ ਕੰਮ ਆਵਾਗਾ ਯਾਰਾਨੇ ਹੁਣ ਮੌਤ ਨਾਲ ਲਾਉਣੇ ਜਿਉਣ ਦੀ ਆਸ ਨਾ ਹੁਣ ਰੱਖਦੇਆ,
ਮੌਤ ਹੀ ਸਾਡੀ ਕਿਸੇ ਦਾ ਜਿਉਣ ਦਾ ਕਾਰਨ ਬਣ ਜਾਏ ਬਸ ਉਹ ਕਾਰਨ ਹੀ ਪਏ ਲੱਭਦੇਆ ।
ਜੀਨਾ ਤਾਂ ਹੀ ਚੰਗਾ ਨਹੀ ਲੱਗਦਾ ਦੁੱਖ ਕਿਸੇ ਨੂੰ ਦੇ ਨਹੀ ਹੁੰਦਾ,
ਦਿਲ ਵਿੱਚ ਦਿਲ ਦੀਆ ਕਿੰਨਾ ਚਿਰ ਲਕੋਵਾਗਾ ਦੱਸੇ ਬਿਨਾ ਰਹਿ ਵੀ ਨਹੀ ਹੁੰਦਾ,
ਦੁੱਖ ਕਿਸੇ ਮੇਰੀ ਗੱਲ ਦਾ ਤੈਨੂੰ ਨਾ ਹੋਵੇ ਇਹੀ ਗਮ ਮੈਥੋ ਸਹਿ ਨਹੀ ਹੁੰਦਾ ।
ਅੱਜ ਤੱਕ ਉਹੀ ਕੀਤਾ ਜੋ ਮੇਰੇ ਬੇਬੇ ਬਾਪੂ ਨੇ ਸਮਝਾਇਆ।
ਯਾਰੀ ਲਾ ਕੇ ਕੀਤਾ ਨਾ ਕਦੇ ਪਿੱਠ ਤੇ ਵਾਰ, ਨਾ ਹੀ ਕਦੇ ਕਿਸੇ ਦਾ ਦਿਲ ਦੁਖਾਇਆ ।
ਡਰ ਰਵੇ ਪੈਰੀ ਕੰਢੇ ਵੱਜਣ ਦਾ, ਨਾ ਹੀ ਬੂਟਾ ਕਦੇ ਇਹੋ ਜਿਹਾ ਵੇਹੜੇ ਲਾਇਆ।
ਕਿਸੇ ਦੇ ਪੈਰੀ ਬਾਪੂ ਦੀ ਪੱਗ ਰੁਲ ਜਾਏ, ਨਾ ਕੋਈ ਐਸਾ ਕਰਮ ਕਮਾਇਆ।
ਉਹ ਕਿਵੇਂ ਖੁਸ਼ ਰਹਿਣਗੇ , ਜਿਨ੍ਹਾਂ ਨੇ ਅਪਣੇ ਬੇਬੇ ਬਾਪੂ ਨੂੰ ਰੁਵਾਇਆ।
ਕੀ ਕਰੀਏ ਅੱਖਾ ਬੰਦ ਕਰ ਨਾਲ ਤੁਰਨਾ ਪੈਦਾ ਕੋਈ ਯਕੀਨ ਈ ਇੰਨਾ ਦੁਵਾ ਲੈਦਾ ਏ,
ਸਾਥੋ ਤਾ ਨਹੀ ਦਰਦ ਦੇ ਹੁੰਦਾ ਕਿਸੇ ਨੂੰ ਪਤਾ ਨਹੀ ਕਿਵੇ ਕੋਈ ਇੰਨਾ ਤੜਫਾ ਲੈਦਾ ਏ,
ਪਿਆਰ ਦੇ ਰਸਤੇ ਪਾ ਕੇ ਕੋਈ ਕਿਵੇ ਅਪਨਾ ਦਿਲ ਸਮਝਾ ਲੈਦਾ ਏ।
ਜਿੰਦਗੀ ਛਤਰੰਜ ਏ ਮਿੱਤਰਾ ਏਥੇ ਇਕ ਵਾਰ ਹਰ ਕੋਈ ਹਾਰਦਾ ਏ,
ਕੋਈ ਤੱਪਦੀ ਅੱਗ ਵਿੱਚ ਖੁਦ ਨੂੰ ਸਾੜ ਰਿਹਾ ਪਿਆ ਕਿਸੇ ਦੇ ਸੀਨੇ ਠਾਰਦਾ ਏ,
ਗਲਤੀ ਕਰ ਬੈਠੇ ਦਿਲੋ ਪਿਆਰ ਕੀਤਾ ,ਪਿਆਰ ਬਦਲੇ ਸਿਲਾ ਮਿਲਿਆ ਵਪਾਰ ਦਾ ਏ।
ਦਿਲ ਕਰਦਾ ਏ ਇਹ ਜਹਾਨ ਤੇਰੇ ਨਾਮ ਕਰਦਾ,
ਜਿਦੰਗੀ ਦੀ ਜੇ ਤੂੰ ਬਾਜੀ ਜਿੱਤਦੀ ਹੋਵੇ ਤਾਂ ਮੈਂ ਹਰ ਜਾ,
ਜੇ ਤੈਨੂੰ ਮੇਰੀ ਵਜਾ ਕਰਕੇ ਦੁੱਖ ਹੋਵੇ ਤਾਂ ਸੱਚੀ ਮੈਂ ਮਰਜਾਂ ।
ਜੇ ਉਹ ਮਿਲ ਜਾਦਾ ਉਹ ਪਿਆਰ ਵੀ ਪਿਆਰ ਨਾ ਹੋਣਾ ਸੀ,
ਹਾਸਿਆ ਨੇ ਮੇਰੇ ਕੋਲ ਗੁੰਜਣਾ ਸੀ ਹੱਝੂਆ ਨੇ ਮੇਰੇ ਕੋਲ ਨਾ ਹੋਣਾ ਸੀ,
ਕਿਸ ਨੂੰ ਖੁਸ਼ ਵੇਖਦੇ ਵੇਖਦੇ ਅਸੀਂ ਖੁਦ ਨਾ ਲੁੱਕ ਲੁੱਕ ਕੇ ਰੋਣਾ ਸੀ,
ਪਰ ਗੱਲ ਇਹ ਵੀ ਪੱਕੀ ਏ ਸਾਡਾ ਏ ਹਾਲ ਨਾ ਹੋਣਾ ਸੀ ।
ਗਮ ਦਿਲ ਨੂੰ ਏ ਦਿਲੋ ਪਿਆਰ ਨਿਭਾ ਨਾ ਸਕਿਆ ਮੈ,
ਦਿਲਾ ਅਫਸੋਸ ਕਰਕੇ ਕੀ ਫਾਇਦਾ ਹੁਣ ਉਹਦੇ ਦੁੱਖਾ ਨੂੰ ਖੁਸ਼ੀਆ ਚ ਬਦਲ ਸਕਿਆ ਨਾ ਮੈ,
ਵਾਅਦੇ ਕਰਕੇ ਪੂਰੇ ਕਰ ਨਾ ਹੋਏ ਮੈਥੋ ,
ਟੁੱਟ ਕੇ ਬਿਖਰ ਗਿਆ ਵਿਸ਼ਵਾਸ਼ ਪਿਆਰ ਦਾ ਦਵਾ ਨਾ ਸਕਿਆ ਮੈ ।
ਜੇਕਰ ਰੱਖ ਸਕੇ ਤਾ ਇਕ ਨਿਸ਼ਾਨੀ ਹਾਂ ਮੈਂ,
ਜੇਕਰ ਗਵਾ ਦੇਵੇ ਤਾ ਇਕ ਕਹਾਣੀ ਹਾਂ ਮੈ ,
ਚਾਹ ਕੇ ਵੀ ਰੋਕ ਨਾ ਸਕੀ ਜਿਸਨੂੰ ਦੁਨੀਆਂ ,
ਉਹ ਇਕ ਬੂੰਦ ਅੱਖ ਦਾ ਪਾਣੀ ਹਾਂ ਮੈ।
ਹੁਣ ਤਾ ਉਡੀਕ ਦੀ ਆਦਤ ਜਿਹੀ ਹੋ ਗਈ ਏ ,
ਚੁੱਪ ਤਾ ਇਕ ਚਾਹਤ ਜਿਹੀ ਹੋ ਗਈ ਏ ,
ਹੁਣ ਤਾ ਨਾ ਸ਼ਿਕਵਾ ਨਾ ਸ਼ਿਕਾਇਤ ਹੈ ਕਿਸੇ ਨਾਲ ,
ਕਿਉਕਿ ਹੁਣ ਤਾ ਇਕਲਾਪੇ ਨਾਲ ਮੁਹੱਬਤ ਜਿਹੀ ਹੋ ਗਈ ਏ।
ਕੋਈ ਹਸਾ ਗਿਆ ,
ਕੋਈ ਰਵਾ ਗਿਆ ,
ਚਲੋ ਇੰਨਾ ਹੀ ਕਾਫੀ ਏ ,
ਜਿਓਣਾ ਤਾ ਆ ਗਿਆ।
ਬਸ ਇਕ ਮੁਸਕੁਰਾਹਟ ਹੀ ਗਵਾਈ ਏ ,
ਬਾਕੀ ਤਾ ਮੈ ਬਹੁਤ ਖੁਸ਼ ਹਾਂ।
ਕਲ ਇਕ ਗਰੀਬ ਰੋਟੀ ਮੰਗ ਕੇ ਲੈ ਗਿਆ,
ਤੇ ਕਰੋੜਾ ਦੀਆ ਦੁਆਵਾਂ ਦੇ ਗਿਆ ,
ਸਮਝ ਨਹੀਂ ਆਇਆ ਕਿ ਗਰੀਬ ਉਹ ਸੀ ਕੇ ਮੈ।
ਇਹ ਜ਼ਿੰਦਗੀ ਇੰਨੀ ਛੋਟੀ ਏ ,
ਕਿਤੇ ਰੁੱਸਣ ਮਨਾਉਣ ਚ ਨਾ ਲੰਘ ਜਾਵੇ ,
ਅਸੀਂ ਸਿਰਫ ਤੇਰੇ ਹਾਂ,
ਕੀਤੇ ਇਹ ਸਮਝਾਉਣ ਚ ਨਾ ਲੰਘ ਜਾਵੇ।
ਅੱਜ ਉਹ ਵੀ ਦੁਖੀ ਹੋ ਗਏ ਸਾਡੇ ਤੋਂ ,
ਜੋ ਅਕਸਰ ਕਹਿੰਦੇ ਸੀ ਤੇਰੇ ਹੁੰਦਿਆਂ ਦੁੱਖ ਮਹਿਸੂਸ ਨਹੀਂ ਹੁੰਦਾ।
Punjabi Love Shayari
Punjabi Shayari

ਤੇਰੇ ਨਾਲ ਇਦਾ ਦਾ ਰਿਸ਼ਤਾ ਹੈ ਕਿ ,
ਦਰਦ ਕੋਈ ਵੀ ਹੋਵੇ ,
ਪਰ ਯਾਦ ਤੇਰੀ ਆਉਂਦੀ ਏ।
ਕਿਸੇ ਨੇ ਮਿੱਟੀ ਕਿ ਅੱਖਾਂ ਵਿਚ ਪਾਈ,
ਪਹਿਲਾ ਨਾਲੋਂ ਵਧੀਆ ਦਿੱਸਣ ਲੱਗ ਗਿਆ।
ਸਮਝ ਨਹੀਂ ਆਉਂਦੇ ਜਿੰਦਗੀ ਤੇਰੇ ਫੈਸਲੇ,
ਇਕ ਪਾਸੇ ਕਹਿਨੀ ਏ ਸਬਰ ਦਾ ਫਲ ਮਿੱਠਾ ਹੁੰਦਾ ,
ਤੇ ਦੂਜੇ ਪਾਸੇ ਕਹਿਨੀ ਏ ਕੇ ,
ਵਕਤ ਕਿਸੇ ਦਾ ਇੰਤਜਾਰ ਨਹੀਂ ਕਰਦਾ।
ਕਹਿਣ ਦਾ ਕੀ ਫਾਇਦਾ ,
ਜੇ ਦਿਲੋਂ ਪਿਆਰ ਨਾ ਕੀਤਾ ,
ਕਹਿਣ ਦਾ ਕਿ ਫਾਇਦਾ ,
ਜੇ ਕਿਸੇ ਦਾ ਇੰਤਜਾਰ ਨਾ ਕੀਤਾ।
ਉਹ ਕਾਹਦਾ ਪਿਆਰ ਜੋ ਸਮੇ ਨਾਲ ਤਬਦੀਲ ਹੋ ਜਾਇ,
ਪਿਆਰ ਤਾ ਉਹ ਹੈ ਜੋ ਦੂਰੀ ਪਈ ਤੇ ਦੁਗਣਾ Feel ਹੋ ਜਾਇ।
ਦੋਸਤੋ ਕਿਸੇ ਦੇ Life ਚੋ ਜਾਣ ਨਾਲ,
ਜ਼ਿੰਦਗੀ ਖ਼ਤਮ ਨਹੀਂ ਹੋ ਜਾਂਦੀ,
ਜਿਸ ਬੰਦੇ ਨੂੰ ਕਦਰ ਹੀ ਨਹੀਂ ,
ਉਸ ਲਈ ਰੋਣਾ ਵੀ ਕਿਉਂ।
ਅਸੀਂ ਤਾ ਦੋ ਚੀਜਾਂ ਤੋਂ ਬਹੁਤ ਡਰਦੇ ਆ ,
ਇਕ ਤੇਰੇ ਰੋਣ ਤੋਂ ,
ਤੇ ਦੂਜਾ ਤੈਨੂੰ ਖੋਣ ਤੋਂ।
ਜ਼ਖ਼ਮ ਦੇ ਜਾਂਦੀ ਏ ਉਸਦੀ ਆਵਾਜ਼ ਅੱਜ ਵੀ ਮੈਨੂੰ ,
ਜੋ ਸਾਲਾਂ ਪਹਿਲਾ ਹੌਲੀ ਜਿਹੀ ਕਹਿੰਦਾ ਸੀ ਬਹੁਤ ਪਿਆਰ ਕਰਦਾ ਹਾਂ ਤੈਨੂੰ।
ਅਸੀਂ ਫੁਲ ਸਮਝਿਆ ਕੰਡਿਆਂ ਨੂੰ ,
ਓਹਨਾ ਚੁਭ ਫੱਟ ਸੀਨੇ ਲਾ ਦਿੱਤੇ ,
ਅਸੀਂ ਤਰਹਦੇ ਸੀ ਓਹਨਾ ਦੇ ਪੈਰਾਂ ਹੇਠਾਂ ਤਲੀਆਂ,
ਪਰ ਓਹਨਾ ਸਾਡੇ ਰਾਹਾਂ ਵਿਚ ਕੰਡੇ ਵਿਸ਼ਾ ਦਿੱਤੇ।
ਜਹਿਰ ਵੇਖ ਕੇ ਪੀਤਾ ਤੇ ਕੀ ਪੀਤਾ,
ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ ,
ਦਿਲ ਦੇ ਕੇ ਜੇ ਦਿਲ ਲੈਣ ਦੀ ਆਸ ਰਾਖੀ ,
ਇਹੋ ਜੇਹਾ ਪਿਆਰ ਕੀਤਾ ਤੇ ਕਿ ਕੀਤਾ।
ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਭੁੱਲਣਾ,
ਜਿਨ੍ਹੇ ਬਹੁਤ ਸਾਰੀਆਂ ਯਾਦਾਂ ਦਿੱਤੀਆਂ ਹੋਣ।
ਜਿਸ ਦਿਲ ਦੇ ਅੰਦਰ ਵਸਦੀ ਤੂੰ ,
ਉਸਦੇ ਟੁਕੜੇ ਕਿੱਦਾਂ ਹੋਣ ਦਿਆਂ,
ਜਿਨ੍ਹਾਂ ਅੱਖੀਆਂ ਚ ਤੂੰ ਵਸਦੀ ਆ ,
ਤੂੰ ਦੱਸ ਓਹਨਾ ਅੱਖੀਆਂ ਨੂੰ ਕਿੱਦਾਂ ਰੋਣ ਦਿਆਂ।
ਨਿਕਲੇ ਜਦੋ ਦੁਨੀਆਂ ਦੀ ਭੀੜ ਵਿਚ ,ਤਾਂ ਪਤਾ ਲੱਗਾ ਕਿ ਉਹ ਹਰ ਸ਼ਖਸ ਇਕੱਲਾ ਹੈ ,
ਜਿਨ੍ਹੇ ਮੁਹੱਬਤ ਕੀਤੀ ਏ।

Sad Punjabi Love Shayari 

ਜਿਨ੍ਹਾਂ ਉੱਤੇ ਮਾਨ ਹੋਵੇ ,ਓਹੀ ਮੁਖ ਮੋੜਦੇ ਨੇ ,
ਜਿਨ੍ਹਾਂ ਨਾਲ ਸਾਂਝੇ ਸਾਹ ,ਓਹੀ ਦਿਲ ਤੋੜਦੇ ਨੇ।
ਜਿਨੂੰ ਹੱਦ ਤੋਂ ਜਿਆਦਾ ਪਿਆਰ ਕਰੋ ,
ਉਹ ਪਿਆਰ ਦੀ ਕਦਰ ਨੀ ਕਰਦਾ ,
ਪਿਆਰ ਦੀ ਕਦਰ ਓਹਨਾ ਨੂੰ ਪੁੱਛੋਂ,
ਜਿਨ੍ਹਾਂ ਨੂੰ ਕੋਈ ਪਿਆਰ ਨੀ ਕਰਦਾ।
ਬੇਕਦਰਾਂ ਦੀ ਦੁਨੀਆਂ ਵਿਚ ,
ਕੋਈ ਆਪਣਾ ਬਣਾਉਣ ਵਾਲਾ ਨਾ ਮਿਲਿਆ ,
ਮਿਲਿਆ ਹਰ ਕੋਈ ਇਸ ਮਹਿਫ਼ਿਲ ਵਿਚ ,
ਪਰ ਕਦਰ ਪਾਉਣ ਵਾਲਾ ਨਾ ਮਿਲਿਆ।
ਪਿਆਰ ਪਾਉਣ ਲਈ ਇਕ ਬਾਜ਼ੀ ਅਸੀਂ ਵੀ ਖੇਡੀ ਸੀ ,
ਰਬ ਜਾਣੇ ਸਾਡੇ ਨਾਲ ਕਿਹੋ ਜੇਹਾ ਖੇਲ ਹੋਇਆ ,
ਅਸੀਂ ਇਕ ਇਹੋ ਜੇਹਾ ਯਾਰ ਬਣਾ ਬੈਠੇ ,
ਨਾ ਕਦੇ ਵਿੱਛੜ ਸਕੇ ਨਾ ਕਦੇ ਮੇਲ ਹੋਇਆ।
ਨਾਮ ਰੂਹ ਉੱਤੇ ਲਿਖਿਆ ,
ਮੈ ਬਾਹਾਂ ਤੇ ਨਹੀਂ ,
ਜਿਨ੍ਹਾਂ ਤੇਰੇ ਤੇ ਜ਼ਕੀਨ ,
ਓਨਾ ਸਾਹ ਤੇ ਨਹੀਂ।
ਕੁਝ ਹਾਰ ਗਈ ਤਕਦੀਰ ,
ਕੁਝ ਟੁੱਟੇ ਸੁਪਨੇ ,
ਕੁਝ ਗੈਰਾਂ ਨੇ ਬਰਬਾਦ ਕੀਤਾ ,
ਕੁਝ ਛੱਡ ਗਏ ਆਪਣੇ।
ਹੱਥ ਜ਼ਖਮੀ ਕਰਾ ਕੇ ਅਸੀਂ ਆਪਣੇ ,
ਕੰਡਿਆਂ ਲਈ ਫੁਲ ਸਜਾਉਂਦੇ ਰਹੇ ,
ਸੱਟ ਲੱਗੀ ਮੇਰੀ ਗ਼ਲਤੀ ਨਾਲ ,
ਅਸੀਂ ਕੰਡਿਆਂ ਨੂੰ ਮੋਮ ਬਣਾਉਂਦੇ ਰਹੇ।
ਭਾਲ ਆ ਮੈਨੂੰ ਉਸ ਮੰਜਲ ਦੀ ,ਜਿਸਨੂੰ ਮੈ ਪਾਉਣਾ ਨੀ ਚਾਹੁੰਦਾ ,
ਦਿਸ ਰਹੀ ਆ ਉਹ ਮੇਨੂ ,ਪਰ ਓਹਦੀਆਂ ਨਜਰਾਂ ਚ ਆਉਣਾ ਨੀ ਚਾਹੁੰਦਾ।
ਪਿਆਰ ਜਦੋ ਨਾਲ ਹੋਵੇ ,ਸਮਾਂ ਰੁਕ ਜਾਂਦਾ ਏ ,
ਸੱਜਣਾ ਵੇ ਦੂਰੀਆਂ ਦਾ ,ਖਿਆਲ ਮੁਕ ਜਾਂਦਾ ਏ।
ਪਾਉਂਦੇ ਸੀ ਜੋ ਸਾਡੇ ਨਾਲ ਵਫ਼ਾ ਦੀਆਂ ਬਾਤਾਂ ,
ਸੋਚਿਆ ਨਹੀਂ ਸੀ ਕਦੇ ਏਡੀ ਗੱਲ ਕਹਿਣਗੇ ,
ਸਾਂਭ ਲੈਂਦਾ ਜਾਗ ਜਾਗ ਕੱਟੀਆਂ ਰਾਤਾਂ ,
ਜੇ ਪਤਾ ਹੁੰਦਾ ਪਿਆਰ ਦੇ ਸਬੂਤ ਦੇਣੇ ਪੈਣਗੇ।
ਕਿਸਮਤ ਬੁਰੀ ਜਾਂ ਮੈ ਬੁਰਾ ,
ਇਹ ਫੈਸਲਾ ਨਾ ਹੋ ਸਕਿਆ ,
ਮੈ ਹਰ ਕਿਸੇ ਦਾ ਹੋ ਗਿਆ,
ਪਰ ਮੇਰਾ ਕੋਈ ਨਾ ਹੋ ਸਕਿਆ।
Punjabi Love Shayari
Punjabi Shayari

Time ਹੀ ਮਾੜਾ ਸੱਜਣਾ ਕਸੂਰ ਤੇਰਾ ਵੀ ਨਹੀਂ।
ਦੁਖਾਂ ਦਾ ਵਪਾਰ ਨਾ ਕਰਦੇ ਚੰਗਾ ਸੀ ,
ਦਿਲੋਂ ਕਿਸੇ ਨੂੰ ਪਿਆਰ ਨਾ ਕਰਦੇ ਚੰਗਾ ਸੀ,
ਅੱਧ ਚ ਡੋਬ ਕੇ ਜਿਹੜੇ ਤੈਨੂੰ ਚਲੇ ਗਏ ,
ਓਹਨਾ ਤੇ ਇਤਬਾਰ ਨਾ ਕਰਦੇ ਚੰਗਾ ਸੀ।
ਮਿਲਿਆ ਕਰਦੇ ਸੀ ਜੋ ਕਦੇ ਚਾਵਾਂ ਦੇ ਨਾਲ ,
ਯਾਦ ਆਉਂਦੇ ਨੇ ਬਸ ਹੁਣ ਨਾਵਾਂ ਦੇ ਨਾਲ ,
ਮੰਜਿਲਾਂ ਮਹੁਤਾਜ ਨੀ ਹੁੰਦੀਆਂ ਸਾਥ ਦੀਆਂ,
ਗਿਲਾ ਕਰਦੇ ਰਹੇ ਅਸੀਂ ਐਵੇ ਸਾਹ ਦੇ ਨਾਲ।
ਤੈਨੂੰ ਦੇਖੇ ਬਿਨ ਹੁਣ ਸਾਹ ਨਾ ਆਵੇ ,
ਤੇਰੀ ਦੂਰੀ ਹੁਣ ਮੇਥੋ ਝੱਲੀ ਨਾ ਜਾਵੇ ,
ਮੇਨੂ ਦਿਨ ਰਾਤ ਤੇਰੀ ਯਾਦ ਸਤਾਵੇ ,
ਸਾਰੀ ਸਾਰੀ ਰਾਤ ਹੁਣ ਨੀਂਦ ਨਾ ਆਵੇ ,
ਸ਼ੇਤੀ ਮਿਲਜਾ ਆ ਕੇ ਕਦੇ ਸਾਹ ਹੀ ਨਾ ਮੁਕ ਜਾਵੇ।
ਚੇਹਰਾ ਦੇਖ ਕੇ ਤਾ ਤੂੰ ਸਮਜ ਲੈਨਾਂ ਕੇ ਮੈ ਪਰੇਸ਼ਾਨ ਆ ,
ਪਰ ਤੂੰ ਇਹ ਕਿਉਂ ਨੀ ਸਮਜਦਾ ਕਿ ਮੈ ਪਰੇਸ਼ਾਨ ਹੀ ਤੇਰੇ ਕਰਕੇ ਹੈ।
ਜਿਹੜਾ ਵੀ ਆਉਂਦਾ ਦਰਦ ਦੇ ਕੇ ਚਲਾ ਜਾਂਦਾ ,
ਮੰਨਿਆ ਕਿ ਮਜਬੂਤ ਹਾਂ,
ਪਰ ਪੱਥਰ ਨਹੀਂ।
ਮੇਨੂ ਖਾਮੋਸ਼ ਜੇਹਾ ਕਰਕੇ ਹੁਣ ਹੱਸਦੀ ਹੋਵੇਗੀ ,
ਕੋਈ ਰਿਸ਼ਤਾ ਨਹੀਂ ਮੇਰੇ ਨਾਲ,
ਹੁਣ ਨਵੇਆਂ ਨੂੰ ਦੱਸਦੀ ਹੋਵੇਗੀ।
ਦਰਦ ਮਿਲਿਆ ਵੀ ਤਾ ਸਾਨੂ ਉਸ ਇਨਸਾਨ ਤੋਂ ,
ਰਬ ਦੀ ਜਗਾਹ ਅਸੀਂ ਜਿਸਨੂੰ ਬਿਠਾਇਆ ਸੀ।

Punjabi Love Shayari 2020

ਧੁੱਪ ਮੌਕਾ ਨੀ ਦਿੰਦੀ,
ਨਹੀਂ ਤਾ ਆਪਣੇ ਪ੍ਰਸ਼ਾਵੇ ਨਾਲ ਲਿਪਟ ਕੇ ਰੋਂਦੇ ਅਸੀਂ।
ਯਾਰੀ ਪਿੱਛੇ ਸਬ ਕੁਛ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ ,
ਬਸ ਸਾਹ ਨੇ ਬਾਕੀ ;ਉਹ ਨਾ ਮੰਗੀ ,
ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ।
ਦੀਵਾਨਾ ਜੇਹਾ ਕਰ ਮੇਨੂ ਸ਼ੱਡੇਆ ,
ਮੈ ਤੇਰੇ ਬਿਨ ਰਹਿ ਨਾ ਸਕਾਂ।
ਗੁੱਸਾ ਇੰਨਾ ਕਿ ਤੇਰਾ ਨਾ ਲੈਣ ਨੂੰ ਵੀ ਜੀ ਨਹੀਂ ਕਰਦਾ ,
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿਨਾ ਵੀ ਨੀ ਸਰਦਾ।
Punjabi Love Shayari
Punjabi Shayari

ਜੇ ਦਿਲਾਂ ਵਿਚ ਹੋਵੇ ਨਜ਼ਦੀਕੀ ਤਾ ਸਕੇ ਸਾਕ ਦੀ ਨੀ ਲੋੜ ,
ਰੂਹਾਂ ਆਪੇ ਸੱਦ ਲੈਂਦੀਆਂ ਕਿਸੇ ਹਾਕ ਦੀ ਨੀ ਲੋੜ ।
ਗਮਾਂ ਦੀ ਰਾਤ ਆਈ,
ਮੇਰੇ ਦਿਲ ਤੇ ਸ਼ਾਇਆ ਧੁੱਪ ਹਨੇਰਾ ,
ਉਹ ਜਹੇ ਵੀ ਰੁੱਸੇ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਮਨਾਇਆ ਬਥੇਰਾ।
ਆਕੜ ਨਹੀਂ ਉਸਦੀ ਕੋਈ ਮਜਬੂਰੀ ਹੋਣੀ ਆ ,
ਏਨੀਆਂ ਮਿਨਤਾ ਕਰਕੇ ਤਾ ਰਬ ਵੀ ਮੰਨ ਜਾਂਦਾ।
ਕੱਚ ਦੇ ਗੁਲਦਸਤੇ ਵਾਂਗ ਟੁੱਟ ਕੇ ਚੂਰ ਹੋ ਗਏ ,
ਲੱਗ ਨਾ ਜਾਈਏ ਪੈਰੀ ਕਿਸੇ ਦੇ ,
ਇਸੇ ਲਈ ਸਬ ਤੋਂ ਦੂਰ ਹੋ ਗਏ ,
ਏ ਜ਼ਿੰਦਗੀ ਵਾਰ-ਵਾਰ ਨਾ ਰਵਾਇਆ ਕਰ ,
ਹਰ ਕਿਸੇ ਕੋਲ ਚੁੱਪ ਕਰਾਉਣ ਵਾਲਾ ਨੀ ਹੁੰਦਾ।
ਜਦੋ ਸਾਡਾ ਮੂਡ ਬਿਨਾ ਕਿਸੇ ਗੱਲ ਤੋਂ ਖ਼ਰਾਬ ਹੋਵੇ ,
ਤਾ ਪੱਕਾ ਅਸੀਂ ਕਿਸੇ ਨੂੰ ਯਾਦ ਕਰ ਰਹੇ ਹੁੰਦੇ ਹਾਂ।
ਮੁਹੱਬਤ ਤੇ ਮੌਤ ਦੀ ਪਸੰਦ ਤਾ ਦੇਖੋ ਯਾਰੋ ,
ਇਕ ਨੂੰ ਦਿਲ ਚਾਹੀਦਾ ,
ਦੂਜੇ ਨੂੰ ਧੜਕਣ।
ਦੁਨੀਆਂ ਨੂੰ ਮੇਰੀ ਹਕੀਕਤ ਬਾਰੇ ਪਤਾ ਹੀ ਨਹੀਂ ,
ਇਲਜਾਮ ਹਜ਼ਾਰਾਂ ਨੇ ,ਗ਼ਲਤੀ ਇਕ ਵੀ ਨਹੀਂ।
ਮਰ ਮੈ ਵੀ ਜਾਣਾ,ਜਿਯੋਂ ਤੈਥੋਂ ਵੀ ਨੀ ਹੋਣਾ ,
ਦਿਲ ਮੇਰਾ ਟੁਟਣਾ ,ਅੱਖਾਂ ਤੇਰੀਆਂ ਨੇ ਵੀ ਰੋਣਾ।
ਜਿਹੜੇ ਹੱਸਦੇ ਨੇ ਬਹੁਤ ,
ਦਿਲੋਂ ਭਰੇ ਹੁੰਦੇ ਨੇ ,
ਬਾਹਰੋਂ ਦਿਸਦੇ ਜੀਓਂਦੇ,
ਅੰਦਰੋਂ ਮਰੇ ਹੁੰਦੇ ਨੇ।
ਇਨਸਾਨ ਕੁਜ ਹੱਸ ਕੇ ਸਿੱਖਦਾ,ਕੁਜ ਰੋ ਕੇ ਸਿੱਖਦਾ
ਜਦੋ ਵੀ ਸਿੱਖਦਾ ,
ਯਾ ਤਾ ਕਿਸੇ ਦਾ ਹੋ ਕੇ ਸਿੱਖਦਾ ,ਯਾ ਕਿਸੇ ਨੂੰ ਖੋ ਕੇ ਸਿੱਖਦਾ।
ਤੂੰ ਨਾ ਮਿਲੀ ਤਾ ਮਰ ਜਾਵਾਂਗੇ ,
ਵੱਖ ਹੋ ਕੇ ਤੇਰੇ ਤੋਂ ਅਸੀਂ ਰੁਲ ਜਾਵਾਂਗੇ ,
ਪਰ ਦੁੱਖ ਆਪਣੇ ਅਸੀਂ ਸਹਿ ਰਹੇ ਹਾਂ,
ਦੇਖ ਤੇਰੇ ਤੋਂ ਬਗੈਰ ਅਸੀਂ ਰਹਿ ਰਹੇ ਹਾਂ।
ਜਿਨ੍ਹਾਂ ਦੇ ਦਿਲ ਚੰਗੇ ਹੁੰਦੇ ਹਨ ,
ਓਹਨਾ ਦੀ ਕਿਸਮਤ ਹਮੇਸ਼ਾ ਮਾੜੀ ਹੁੰਦੀ ਹੈ।
ਜੇ ਤੂੰ ਮੇਨੂ ਰਵਾ ਕੇ ਖੁਸ਼ ਹੈ ,
ਤਾ ਮੈ ਸਾਰੀ ਉਮਰ ਰੋ ਕੇ ਖੁਸ਼ ਜਾ।
ਉਸਨੂੰ ਤਾ ਮਿਲ ਗਏ ਹੋਣਗੇ ਕਈ ਸਾਥੀ ,
ਪਰ ਮੇਨੂ ਹਰ ਮੋੜ ਤੇ ਉਸਦੀ ਕਮੀ ਮਹਿਸੂਸ ਹੁੰਦੀ ਏ।
ਕਾਸ਼ ਕਿਤੇ ਮੇਰਾ ਘਰ ਤੇਰੇ ਘਰ ਦੇ ਕਰੀਬ ਹੁੰਦਾ ,
ਮੁਹੱਬਤ ਚਾਹੇ ਨਾ ਮਿਲਦੀ ,ਪਰ ਵੇਖਣਾ ਤਾ ਨਸੀਬ ਹੁੰਦਾ।

Read This: New Punjabi Sad Status | ਪੰਜਾਬੀ ਸਟੇਟਸ
Read This: Sad Punjabi Status 2020 | ਪੰਜਾਬੀ Sad ਸਟੇਟਸ

So, Friends, this is a Post Punjabi Love Shayari | New Punjabi Shayari 2020. You can use this Sad Status in your Facebook and WhatsApp Account. I hope you like this Punjabi Love Shayari. Please share this website on social networks. Thanks...
(575+) Punjabi Love Shayari | New Punjabi Shayari [2020] (575+) Punjabi Love Shayari | New Punjabi Shayari [2020] Reviewed by Punjabi Status on March 29, 2019 Rating: 5

No comments:

Powered by Blogger.